ਜਿਲ੍ਹਾ ਫਤਿਹਗੜ ਸਾਹਿਬ ਪੁਲਿਸ ਵੱਲੋਂ ਇਕ ਫ਼ਰਜ਼ੀ SDM ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਅਸਲ ਵਿੱਚ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਪਿੰਡ ਸਲੇਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਦਰਖ਼ਤ ਦੀ ਕਟਾਈ ਦੀ ਸ਼ਕਾਇਤ ਦੇ ਸਬੰਧ ਵਿੱਚ ਇਸ SDM ਵੱਲੋਂ ਇੱਕ ਪੱਤਰ BDPO ਨੂੰ ਆਦੇਸ਼ ਦੇ ਤੌਰ 'ਤੇ ਭੇਜਿਆ ਗਿਆ ਕਿ ਬਾਕੀ ਦਾ ਰਹਿੰਦਾ ਦਰਖ਼ਤ ਵੀ ਕੱਟ ਦਿੱਤਾ ਜਾਵੇ I BDPO ਨੂੰ ਉਕਤ ਪੱਤਰ ਤੇ ਸ਼ੱਕ ਹੋਇਆ ਤੇ ਜਦ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਨਕਲੀ SDM ਦਾ ਪਰਦਾਫਾਸ਼ ਹੋ ਗਿਆ। ਗ੍ਰਿਫਤਾਰੀ ਤੋਂ ਬਾਅਦ ਨਕਲੀ SDM ਬਣੀ ਮਨਵੀਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਰਿਵਾਰ 'ਤੇ ਕਾਫੀ ਕਰਜ਼ਾ ਸੀ ਤੇ ਉਸਦਾ ਭਰਾ ਵੀ ਨਸ਼ਾ ਤਸਕਰੀ 'ਚ ਨਾਭਾ ਜੇਲ 'ਚ ਬੰਦ ਹੈ I ਇਸ ਕਰਕੇ ਉਹ ਨਕਲੀ SDM ਬਣਕੇ ਇਲਾਕੇ ਵਿਚ ਡਰ ਬਣਾ ਕੇ ਰੱਖਦੀ ਸੀ ਤਾਂ ਕਿ ਉਸ ਤੋਂ ਕੋਈ ਪੈਸੇ ਨਾ ਮੰਗ ਸਕੇ I <br /> <br />#OneIndiaPunjabi #FakeSDM #Fatehgarhpolice